ਅਨੁਵਾਦ
108 திருக்குறள் · 108 ਤਿਰੁੱਕੁਰਲ
CICT ਵੱਲੋਂ ਚੁਣੇ ਹੋਏ, ਤਿਰੁੱਕੁਰਲ ਦੇ ਪਹਿਲੇ 108 ਅਧਿਆਇਆਂ ਵਿੱਚੋਂ ਹਰ ਅਧਿਆਇ ਦਾ ਇੱਕ-ਇੱਕ ਕੁਰਲ: ਨੇਕੀ (அறத்துப்பால்) ਅਤੇ ਧਨ (பொருட்பால்) ਦੇ ਦੋਵੇਂ ਭਾਗ ਪੂਰੇ, ਤਮਿਲ ਟੀਕੇ ਸਮੇਤ। ਭਾਗੀਦਾਰ ਸੰਸਥਾ ਆਪਣਾ ਆਨਲਾਈਨ ਮੁਲਾਂਕਣ ਸਿਰਫ਼ ਇਨ੍ਹਾਂ 108 ਕੁਰਲਾਂ ਵਿੱਚੋਂ ਹੀ ਲੈ ਸਕਦੀ ਹੈ; ਇਨ੍ਹਾਂ ਨੂੰ ਆਪਣੀ ਭਾਸ਼ਾ ਵਿੱਚ ਪੜ੍ਹੋ, ਅਤੇ ਤਮਿਲ ਟੀਕਾ ਤਮਿਲ ਵਿੱਚ।
அறத்துப்பால் · Virtue
1. கடவுள் வாழ்த்து · The Praise of God
அகர முதல எழுத்தெல்லாம் ஆதிபகவன் முதற்றே உலகு.
ਜਿਵੇਂ ਸਭ ਲਿਪੀਆਂ ‘ਅ’ ਅੱਖਰ ਨਾਲ ਆਰੰਭ ਹੁੰਦੀਆਂ ਹਨ
ਇਵੇਂ ਹੀ ਸਾਰੀ ਸ੍ਰਿਸ਼ਟੀ ਦਾ ਆਰੰਭ ਆਦਿ ਭਗਵਾਨ ਹੈ।
ਇਵੇਂ ਹੀ ਸਾਰੀ ਸ੍ਰਿਸ਼ਟੀ ਦਾ ਆਰੰਭ ਆਦਿ ਭਗਵਾਨ ਹੈ।
2. வான்சிறப்பு · The Blessing of Rain
வான்நின்று உலகம் வழங்கி வருதலால்தான்அமிழ்தம் என்றுணரற் பாற்று.
ਸੰਸਾਰ ਦਾ ਅਸਤਿਤਵ ਮੀਂਹ ’ਤੇ ਆਧਾਰਿਤ ਹੋਣ ਕਰਕੇ
ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।
ਇਹ ਸੰਸਾਰਕ ਪ੍ਰਾਣੀਆਂ ਲਈ ਅੰਮ੍ਰਿਤ ਸਮਾਨ ਹੈ।
3. நீத்தார் பெருமை · The Greatness of Ascetics
அந்தணர் என்போர் அறவோர்மற் றெவ்வுயிர்க்கும்செந்தண்மை பூண்டொழுக லான்.
ਬ੍ਰਾਹਮਣ ਕਹਾਉਣ ਯੋਗ ਉਹੀ ਹੈ ਜੋ ਧਰਮ ਉਤੇ ਚਲਦਾ ਹੋਇਆ
ਸਭ ਜੀਵਾਂ ਪ੍ਰਤੀ ਸਨੇਹ ਤੇ ਦਯਾ ਭਰਪੂਰ ਵਰਤਾਓ ਦਿਖਾਵੇ।
ਸਭ ਜੀਵਾਂ ਪ੍ਰਤੀ ਸਨੇਹ ਤੇ ਦਯਾ ਭਰਪੂਰ ਵਰਤਾਓ ਦਿਖਾਵੇ।
4. அறன் வலியுறுத்தல் · Assertion of the Strength of Virtue
அன்றறிவாம் என்னாது அறஞ்செய்க மற்றதுபொன்றுங்கால் பொன்றாத் துணை.
ਅਗੇਤਰੇ ਪਾਏ ਬਿਨਾ ਇਸੇ ਛਿਨ ਤੋਂ ਧਰਮ ਪਾਲਣ ਕਰਦੇ ਰਹੋ,
ਇਹ ਮਰਨ ਉਪਰੰਤ ਵੀ ਸਹਾਇਕ ਹੁੰਦਾ ਹੈ।
ਇਹ ਮਰਨ ਉਪਰੰਤ ਵੀ ਸਹਾਇਕ ਹੁੰਦਾ ਹੈ।
5. இல்வாழ்க்கை · Domestic Life
வையத்துள் வாழ்வாங்கு வாழ்பவன் வான்உறையும்தெய்வத்துள் வைக்கப் படும்.
ਧਰਮ-ਯੁੱਕਤ ਗ੍ਰਹਿਸਥ ਜੀਵਨ ਬਤੀਤ ਕਰਨ ਵਾਲਾ
ਸਵਰਗ ਦੇ ਦੇਵਤਿਆਂ ਦੇ ਬਰਾਬਰ ਹੁੰਦਾ ਹੈ।
ਸਵਰਗ ਦੇ ਦੇਵਤਿਆਂ ਦੇ ਬਰਾਬਰ ਹੁੰਦਾ ਹੈ।
6. வாழ்க்கைத் துணைநலம் · The Worth of a Wife
மங்கலம் என்ப மனைமாட்சி மற்றதன்நன்கலம் நன்மக்கட் பேறு.
ਇਕ ਉੱਤਮ ਪਤਨੀ ਘਰ ਵਿਚ ਸੁੰਦਰਤਾ ਤੇ ਖੁਸ਼ੀਆਂ ਭਰਦੀ ਹੈ
ਤੇ ਚੰਗੇ ਬੱਚੇ ਘਰ ਦਾ ਗਹਿਣਾ ਹੁੰਦੇ ਹਨ।
ਤੇ ਚੰਗੇ ਬੱਚੇ ਘਰ ਦਾ ਗਹਿਣਾ ਹੁੰਦੇ ਹਨ।
7. மக்கட்பேறு · The Wealth of Children
குழல்இனிது யாழ்இனிது என்பதம் மக்கள்மழலைச்சொல் கேளா தவர்.
ਬੰਸਰੀ ਜਾਂ ਵੀਣਾ ਦੀ ਧ੍ਵੁਨੀ ਨੂੰ ਉਹ ਹੀ ਮਧੁਰ ਕਹਿਣਗੇ
ਜਿਨ੍ਹਾਂ ਨੇ ਆਪਣੇ ਬੱਚੇ ਦੀ ਤੋਤਲੀ ਬੋਲੀ ਨਾ ਸੁਣੀ ਹੋਵੇ।
ਜਿਨ੍ਹਾਂ ਨੇ ਆਪਣੇ ਬੱਚੇ ਦੀ ਤੋਤਲੀ ਬੋਲੀ ਨਾ ਸੁਣੀ ਹੋਵੇ।
8. அன்புடைமை · The Possession of Love
அன்பிலார் எல்லாம் தமக்குரியர் அன்புடையார்என்பும் உரியர் பிறர்க்கு.
ਪਿਆਰ-ਰਹਿਤ ਲੋਕ ਸਭ ਵਸਤਾਂ ਨੂੰ ਆਪਣੇ ਲਈ ਸਮਝਦੇ ਹਨ
ਪਿਆਰ-ਸਹਿਤ ਲੋਕ ਆਪਣੇ ਸਰੀਰ ਨੂੰ ਵੀ ਦੂਜਿਆਂ ਦਾ ਮੰਨਦੇ ਹਨ।
ਪਿਆਰ-ਸਹਿਤ ਲੋਕ ਆਪਣੇ ਸਰੀਰ ਨੂੰ ਵੀ ਦੂਜਿਆਂ ਦਾ ਮੰਨਦੇ ਹਨ।
9. விருந்தோம்பல் · Hospitality
மோப்பக் குழையும் அனிச்சம் முகந்திரிந்துநோக்கக் குழையும் விருந்து.
ਜਿਵੇਂ ‘ਅਨੀਚਮ’ ਦਾ ਫੁੱਲ ਕੇਵਲ ਸੁੰਘਣ ਨਾਲ ਹੀ ਮੁਰਝਾ ਜਾਂਦਾ ਹੈ ਇਵੇਂ ਹੀ ਮੱਥੇ ’ਤੇ ਤਿਊੜੀ ਪਾ ਕੇ ਦੇਖਣ ਨਾਲ ਪ੍ਰਾਹੁਣੇ ਦਾ ਦਿਲ ਟੁੱਟ ਜਾਂਦਾ ਹੈ।
10. இனியவை கூறல் · The Utterance of Pleasant Words
இனிய உளவாக இன்னாத கூறல்கனியிருப்பக் காய்கவர்ந் தற்று.
ਮਿੱਠੇ ਬਚਨਾਂ ਦੇ ਹੁੰਦੇ ਹੋਏ ਕਠੋਰ ਬਚਨਾਂ ਦਾ ਪ੍ਰਯੋਗ
ਇਵੇਂ ਹੀ ਹੈ ਜਿਵੇਂ ਪੱਕੇ ਫਲਾਂ ਦੇ ਹੁੰਦੇ ਹੋਏ ਕੱਚੇ ਫਲ ਖਾਣੇ।
ਇਵੇਂ ਹੀ ਹੈ ਜਿਵੇਂ ਪੱਕੇ ਫਲਾਂ ਦੇ ਹੁੰਦੇ ਹੋਏ ਕੱਚੇ ਫਲ ਖਾਣੇ।
11. செய்ந்நன்றியறிதல் · Gratitude
செய்யாமல் செய்த உதவிக்கு வையகமும்வானகமும் ஆற்றல் அரிது.
ਪਹਿਲਾਂ ਉਪਕਾਰ ਕਰਵਾਏ ਬਿਨਾ ਕੀਤੇ ਗਏ ਉਪਕਾਰ ਬਦਲੇ ਜੇ
ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
ਇਸ ਲੋਕ ਤੇ ਪ੍ਰਲੋਕ ਦੋਨਾਂ ਦੇ ਸੁੱਖ ਵੀ ਦੇ ਦਿੱਤੇ ਜਾਣ ਤਾਂ ਥੋੜ੍ਹੇ ਹਨ।
12. நடுவு நிலைமை · Impartiality
வாணிகம் செய்வார்க்கு வாணிகம் பேணிப்பிறவும் தமபோல் செயின்.
ਉਹ ਵਪਾਰੀ ਤਰੱਕੀ ਕਰਦਾ ਹੈ ਜੋ ਦੂਜਿਆਂ ਦੇ ਹਿੱਤ ਨੂੰ ਆਪਣੇ ਹਿੱਤ ਵਾਂਗ ਸਮਝ ਕੇ ਵਿਉਹਾਰ ਕਰਦਾ ਹੈ। ਸੰਜਮ - ਅਟੱਕਮੁਟੈਮੈ
13. அடக்கம் உடைமை · The Possession of Self-restraint
தீயினாற் சுட்டபுண் உள்ளாறும் ஆறாதேநாவினாற் சுட்ட வடு.
ਅੱਗ ਨਾਲ ਸੜਿਆ ਜ਼ਖਮ ਤਾਂ ਠੀਕ ਹੋ ਜਾਂਦਾ ਹੈ, ਕੇਵਲ ਬਾਹਰੋਂ ਚਿੰਨ੍ਹ
ਮਾਤ੍ਰ ਰਹਿ ਜਾਂਦਾ ਹੈ, ਪ੍ਰੰਤੂ ਜੀਭ ਦਾ ਲੱਗਾ ਘਾਉ ਕਦੇ ਠੀਕ ਨਹੀਂ ਹੁੰਦਾ।
ਮਾਤ੍ਰ ਰਹਿ ਜਾਂਦਾ ਹੈ, ਪ੍ਰੰਤੂ ਜੀਭ ਦਾ ਲੱਗਾ ਘਾਉ ਕਦੇ ਠੀਕ ਨਹੀਂ ਹੁੰਦਾ।
14. ஒழுக்கம் உடைமை · The Possession of Decorum
ஒழுக்கம் விழுப்பந் தரலான் ஒழுக்கம்உயிரினும் ஓம்பப் படும்.
ਸਦਾਚਾਰ ਤੋਂ ਉੱਤਮ ਯੱਸ਼ ਮਿਲਦਾ ਹੈ, ਸੋ ਸਾਨੂੰ ਪ੍ਰਾਣਾ ਤੋਂ
ਵੀ ਵੱਧ ਕੀਮਤੀ ਜਾਣ ਕੇ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ।
ਵੀ ਵੱਧ ਕੀਮਤੀ ਜਾਣ ਕੇ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ।
15. பிறனில் விழையாமை · Not coveting another's Wife
பிறன்மனை நோக்காத பேராண்மை சான்றோர்க்குஅறனொன்றோ ஆன்ற வொழுக்கு.
ਕਾਮ ਵਾਸ਼ਨਾ ਨਾਲ ਪਰ-ਇਸਤਰੀ ਨੂੰ ਨਾ ਦੇਖਣਾ ਹੀ ਅਸਲੀ ਮਰਦਾਊਪਨ ਹੈ,
ਇਹੀ ਸੱਜਣ ਲੋਕਾਂ ਦਾ ਧਰਮ ਹੈ, ਇਸੇ ਵਿਚ ਉਹਨਾਂ ਦੀ ਮਹਾਨਤਾ ਹੈ।
ਇਹੀ ਸੱਜਣ ਲੋਕਾਂ ਦਾ ਧਰਮ ਹੈ, ਇਸੇ ਵਿਚ ਉਹਨਾਂ ਦੀ ਮਹਾਨਤਾ ਹੈ।
16. பொறையுடைமை · The Possession of Patience, Forbearance
பொறுத்தல் இறப்பினை என்றும் அதனைமறத்தல் அதனினும் நன்று.
ਬਦਲਾ ਲੈਣ ਦੀ ਸ਼ਕਤੀ ਰੱਖਦਿਆਂ ਹੋਇਆਂ ਵੀ ਦੂਜਿਆਂ ਦੇ ਅਪਰਾਧ ਨੂੰ ਖਿਮਾ ਕਰਨਾ ਉੱਤਮ ਹੈ ਪਰ ਉਸ ਅਪਰਾਧ ਨੂੰ ਮਨ ਵਿਚ ਨਾ ਰੱਖਣਾ ਤੇ ਉਸੇ ਵੇਲੇ ਉਸ ਨੂੰ ਭੁੱਲ ਜਾਣਾ ਉਸ ਤੋਂ ਵੀ ਵਧੇਰੇ ਉੱਤਮ ਹੈ।
17. அழுக்காறாமை · Not Envying
ஒழுக்காறாக் கொள்க ஒருவன்தன் நெஞ்சத்துஅழுக்காறு இலாத இயல்பு.
ਈਰਖਾਲੂ ਵਿਚਾਰਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ
ਇਸੇ ਵਿਚ ਹੀ ਉੱਚ ਸਦਾਚਾਰ ਹੁੰਦਾ ਹੈ।
ਇਸੇ ਵਿਚ ਹੀ ਉੱਚ ਸਦਾਚਾਰ ਹੁੰਦਾ ਹੈ।
18. வெஃகாமை · Not Coveting
அஃகாமை செல்வத்திற்கு யாதெனின் வெஃகாமைவேண்டும் பிறன்கைப் பொருள்.
ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਧੰਨ ਵਿਚ ਕਮੀ ਨਾ ਆਵੇ
ਤਾਂ ਕਦੇ ਪ੍ਰਾਏ ਧੰਨ ਦਾ ਲੋਭ ਨਾ ਕਰੋ।
ਤਾਂ ਕਦੇ ਪ੍ਰਾਏ ਧੰਨ ਦਾ ਲੋਭ ਨਾ ਕਰੋ।
19. புறங்கூறாமை · Not Backbiting
ஏதிலார் குற்றம்போல் தங்குற்றங் காண்கிற்பின்தீதுண்டோ மன்னும் உயிர்க்கு.
ਜੇ ਕੋਈ ਦੂਜਿਆਂ ਦੇ ਦੋਸ਼ ਦੇਖਣ ਵਾਂਗ ਹੀ ਆਪਣੇ ਦੋਸ਼ ਵੀ ਦੇਖੇ
ਤਾਂ ਉਸ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ।
ਤਾਂ ਉਸ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ।
20. பயனில சொல்லாமை · Against Vain Speaking
சொல்லுக சொல்லிற் பயனுடைய சொல்லற்கசொல்லிற் பயனிலாச் சொல்.
ਬੋਲੋ ਤਾਂ ਉਪਯੋਗੀ ਬੋਲੋ। ਕਦੇ ਵੀ ਅਨਉਪਯੋਗੀ ਤੇ
ਫਜ਼ੂਲ ਗੱਲਾਂ ਨਾ ਕਰੋ।
ਫਜ਼ੂਲ ਗੱਲਾਂ ਨਾ ਕਰੋ।
21. தீவினையச்சம் · Dread of Evil Deeds
தீயவை தீய பயத்தலால் தீயவைதீயினும் அஞ்சப் படும்.
ਕਿਉਂ ਜੋ ਬੁਰੇ ਕੰਮਾਂ ਦਾ ਫਲ ਬੁਰਾ ਹੀ ਹੁੰਦਾ ਹੈ
ਸੋ ਬੁਰੇ ਕੰਮਾਂ ਤੋਂ ਅਗਨੀ ਤੋਂ ਵੀ ਵਧੇਰੇ ਡਰਨਾ ਚਾਹੀਦਾ ਹੈ।
ਸੋ ਬੁਰੇ ਕੰਮਾਂ ਤੋਂ ਅਗਨੀ ਤੋਂ ਵੀ ਵਧੇਰੇ ਡਰਨਾ ਚਾਹੀਦਾ ਹੈ।
22. ஒப்புரவறிதல் · Duty to Society
கைம்மாறு வேண்டா கடப்பாடு மாரிமாட்டுஎன்னாற்றுங் கொல்லோ உலகு.
ਪਰਉਪਕਾਰ ਕਰਨ ਉਪਰੰਤ ਇਵਜ਼ਾਨੇ ਦੀ ਤਾਂਘ ਨਾ ਰੱਖੋ
ਧਰਤੀ ਦੇ ਜੀਵ ਬੱਦਲਾਂ ਨੂੰ ਮੀਂਹ ਦੇ ਬਦਲੇ ਕੀਹ ਦੇਂਦੇ ਹਨ?
ਧਰਤੀ ਦੇ ਜੀਵ ਬੱਦਲਾਂ ਨੂੰ ਮੀਂਹ ਦੇ ਬਦਲੇ ਕੀਹ ਦੇਂਦੇ ਹਨ?
23. ஈகை · Giving
அற்றார் அழிபசி தீர்த்தல் அஃதொருவன்பெற்றான் பொருள்வைப் புழி.
ਗਰੀਬਾਂ ਦੀ ਤੀਬਰ ਭੁੱਖ ਮਿਟਾਣਾ ਹੀ
ਧੰਨਵਾਨਾਂ ਲਈ ਆਪਣੇ ਧੰਨ ਦਾ ਲਾਭਦਾਇਕ ਪ੍ਰਯੋਗ ਹੈ।
ਧੰਨਵਾਨਾਂ ਲਈ ਆਪਣੇ ਧੰਨ ਦਾ ਲਾਭਦਾਇਕ ਪ੍ਰਯੋਗ ਹੈ।
24. புகழ் · Renown
ஈதல் இசைபட வாழ்தல் அதுவல்லதுஊதியம் இல்லை உயிர்க்கு.
ਲੋੜਵੰਦਾਂ ਨੂੰ ਦਾਨ ਦੇ ਕੇ ਯੱਸ਼ ਖੱਟਣ ਨਾਲੋਂ ਵੱਡੀ
ਜੀਵਨ ਵਿਚਲੀ ਹੋਰ ਕੋਈ ਪ੍ਰਾਪਤੀ ਨਹੀਂ।
ਜੀਵਨ ਵਿਚਲੀ ਹੋਰ ਕੋਈ ਪ੍ਰਾਪਤੀ ਨਹੀਂ।
25. அருளுடைமை · Compassion
அருட்செல்வம் செல்வத்துள் செல்வம் பொருட்செல்வம்பூரியார் கண்ணும் உள.
ਦਇਆ ਭਾਵਨਾ ਸਭ ਜਾਇਦਾਦਾਂ ਵਿਚੋਂ ਉਤਮ ਜਾਇਦਾਦ ਹੈ
ਧੰਨ ਦੌਲਤ ਤਾਂ ਨੀਚ ਲੋਕਾਂ ਪਾਸ ਵੀ ਹੋ ਸਕਦੀ ਹੈ।
ਧੰਨ ਦੌਲਤ ਤਾਂ ਨੀਚ ਲੋਕਾਂ ਪਾਸ ਵੀ ਹੋ ਸਕਦੀ ਹੈ।
26. புலால் மறுத்தல் · Abstinence from Flesh
கொல்லான் புலாலை மறுத்தானைக் கைகூப்பிஎல்லா உயிருந் தொழும்.
ਜੋ ਜੀਵ-ਹੱਤਿਆ ਨਹੀਂ ਕਰਦਾ ਤੇ ਮਾਸ ਨਹੀਂ ਖਾਂਦਾ ਉਸ ਨੂੰ ਸੰਸਾਰ ਦੇ ਸਭ ਜੀਵ ਹੱਥ ਜੋੜ ਕੇ ਨਮਸਕਾਰ ਕਰਦੇ ਹਨ। ਤਪੱਸਿਆ - ਤਵਮ੍
27. தவம் · Penance
உற்றநோய் நோன்றல் உயிர்க்குறுகண் செய்யாமைஅற்றே தவத்திற் குரு.
ਆਪਣੇ ਉਤੇ ਆਏ ਕਸ਼ਟਾਂ ਨੂੰ ਸ਼ਾਂਤ ਭਾਵ ਨਾਲ ਸਹਿਣ ਕਰਨਾ ਤੇ
ਦੂਜਿਆਂ ਨੂੰ ਦੁਖ ਨਾ ਦੇਣਾ ਹੀ ਤਪੱਸਿਆ ਦਾ ਇਕ ਸਰੂਪ ਹੈ।
ਦੂਜਿਆਂ ਨੂੰ ਦੁਖ ਨਾ ਦੇਣਾ ਹੀ ਤਪੱਸਿਆ ਦਾ ਇਕ ਸਰੂਪ ਹੈ।
28. கூடா ஒழுக்கம் · Imposture
வலியில் நிலைமையான் வல்லுருவம் பெற்றம்புலியின்தோல் போர்த்துமேய்ந் தற்று.
ਮਾਨਸਿਕ ਰੂਪ ਤੋਂ ਕਮਜ਼ੋਰ ਵਿਅਕਤੀ ਦੁਆਰਾ ਸ਼ਕਤੀਸ਼ਾਲੀ ਤਪੱਸਵੀ ਦਾ ਵੇਸ ਧਾਰਣ ਕਰਕੇ ਦੂਜਿਆਂ ਨੂੰ ਠੱਗਣਾ ਉਵੇਂ ਹੀ ਹੈ ਜਿਵੇਂ ਕੋਈ ਗਊ ਸ਼ੇਰ ਦੀ ਖੱਲ ਪਾ ਕੇ ਘਾਹ ਨੂੰ ਚਰ ਲਵੇ।
29. கள்ளாமை · The Absence of Fraud
எள்ளாமை வேண்டுவான் என்பான் எனைத்தொன்றும்கள்ளாமை காக்கதன் நெஞ்சு.
ਜੋ ਵਿਅਕਤੀ ਅਪਮਾਨ ਤੋਂ ਬਚਣਾ ਚਾਹੁੰਦਾ ਹੈ ਉਸ ਨੂੰ ਕਿਸੇ ਦੀ ਵਸਤੂ ਨੂੰ
ਛੱਲ ਕਪਟ ਦੁਆਰਾ ਹਥਿਆਉਣ ਦਾ ਵਿਚਾਰ ਮਨ ਵਿਚ ਨਹੀਂ ਲਿਆਉਣਾ ਚਾਹੀਦਾ।
ਛੱਲ ਕਪਟ ਦੁਆਰਾ ਹਥਿਆਉਣ ਦਾ ਵਿਚਾਰ ਮਨ ਵਿਚ ਨਹੀਂ ਲਿਆਉਣਾ ਚਾਹੀਦਾ।
30. வாய்மை · Veracity
வாய்மை எனப்படுவது யாதெனின் யாதொன்றும்தீமை இலாத சொலல்.
ਸਚਾਈ ਕੀਹ ਹੈ? ਕਿਸੇ ਪ੍ਰਤੀ ਲੇਸ ਮਾਤ੍ਰ ਵੀ ਦੁਸ਼ਟਤਾ ਭਰੇ ਸ਼ਬਦ ਨਾ
ਬੋਲਣਾ ਹੀ ਸੱਚਾਈ ਹੈ।
ਬੋਲਣਾ ਹੀ ਸੱਚਾਈ ਹੈ।
31. வெகுளாமை · Restraining Anger
தன்னைத்தான் காக்கின் சினங்காக்க காவாக்கால்தன்னையே கொல்லுஞ் சினம்.
ਮਨੁੱਖ ਜੇ ਆਪਣੇ ਆਪ ਨੂੰ ਬਚਾਣਾ ਚਾਹੁੰਦਾ ਹੈ ਤਾਂ ਕ੍ਰੋਧ ਨੂੰ ਵੱਸ ਵਿਚ ਕਰੇ,
ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
ਨਹੀਂ ਤਾਂ ਕ੍ਰੋਧ ਉਸ ਦਾ ਨਾਸ ਕਰ ਦੇਵੇਗਾ।
32. இன்னா செய்யாமை · Not doing Evil
இன்னாசெய் தாரை ஒறுத்தல் அவர்நாணநன்னயஞ் செய்து விடல்.
ਬੁਰਾ ਕਰਨ ਵਾਲੇ ਨੂੰ ਖਿਮਾ ਕਰਕੇ ਉਸ ਦੀ ਭਲਾਈ ਕਰ ਦੇਣ ਨਾਲ ਉਹ ਸ਼ਰਮਿੰਦਾ ਹੋ ਜਾਂਦਾ ਹੈ। ਫਿਰ ਉਸ ਵਲੋਂ ਕੀਤੀ ਬੁਰਾਈ ’ਤੇ ਤੁਹਾਡੇ ਵਲੋਂ ਕੀਤੀ ਖਿਮਾਂ ਦੋਨਾਂ ਨੂੰ ਭੁੱਲ ਜਾਣਾ ਚਾਹੀਦਾ ਹੈ।
33. கொல்லாமை · Not killing
பகுத்துண்டு பல்லுயிர் ஓம்புதல் நூலோர்தொகுத்தவற்றுள் எல்லாந் தலை.
ਸਭ ਗ੍ਰੰਥਾਂ ਨੇ ਵੰਡ ਕੇ ਖਾਣਾ ਤੇ ਜੀਵ ਮਾਤ੍ਰ ਦੀ ਰੱਖਿਆ ਕਰਨਾ
ਸਭ ਤੋਂ ਉੱਤਮ ਸਦਾਚਾਰ ਦੱਸਿਆ ਹੈ।
ਸਭ ਤੋਂ ਉੱਤਮ ਸਦਾਚਾਰ ਦੱਸਿਆ ਹੈ।
34. நிலையாமை · Instability
நெருநல் உளனொருவன் இன்றில்லை என்னும்பெருமை உடைத்துஇவ் வுலகு.
ਇਸ ਨਾਸ਼ਵਾਨ ਸੰਸਾਰ ਦੀ ਅਦਭੁੱਤਤਾ ਇਸੇ ਵਿਚ ਹੈ ਕਿ
ਜੋ ਕਲ ਸੀ ਉਹ ਅੱਜ ਨਹੀਂ ਹੈ।
ਜੋ ਕਲ ਸੀ ਉਹ ਅੱਜ ਨਹੀਂ ਹੈ।
35. துறவு · Renunciation
பற்றுக பற்றற்றான் பற்றினை அப்பற்றைப்பற்றுக பற்று விடற்கு.
ਪੂਰਨ ਰੂਪ ਵਿਚ ਬੰਧਨ-ਮੁਕਤ ਪ੍ਰਮੇਸ਼ਵਰ ਨਾਲ ਆਪਣਾ ਬੰਧਨ ਸਥਾਪਿਤ ਕਰੋ।
ਹੋਰ ਬੰਧਨਾਂ ਤੋਂ ਮੁਕਤ ਹੋਣ ਖਾਤਰ ਇਸ ਬੰਧਨ ਨਾਲ ਹੀ ਬੰਧੇ ਰਹੋ।
ਹੋਰ ਬੰਧਨਾਂ ਤੋਂ ਮੁਕਤ ਹੋਣ ਖਾਤਰ ਇਸ ਬੰਧਨ ਨਾਲ ਹੀ ਬੰਧੇ ਰਹੋ।
36. மெய்யுணர்தல் · Truth-Conciousness
எப்பொருள் எத்தன்மைத் தாயினும் அப்பொருள்மெய்ப்பொருள் காண்பது அறிவு.
ਕਿਸੇ ਵਸਤੂ ਦਾ ਆਕਾਰ ਤੇ ਰੂਪ ਭਾਵੇਂ ਕੁਝ ਵੀ ਹੋਵੇ ਉਸ ਦੇ ਪਿੱਛੇ
ਜੋ ਸਚਾਈ ਹੈ ਉਸ ਨੂੰ ਜਾਣ ਲੈਣਾ ਹੀ ਸੱਚਾ ਗਿਆਨ ਹੈ।
ਜੋ ਸਚਾਈ ਹੈ ਉਸ ਨੂੰ ਜਾਣ ਲੈਣਾ ਹੀ ਸੱਚਾ ਗਿਆਨ ਹੈ।
37. அவா அறுத்தல் · Curbing of Desire
அவாஎன்ப எல்லா உயிர்க்கும் எஞ்ஞான்றும்தவாஅப் பிறப்பீனும் வித்து.
ਤ੍ਰਿਸ਼ਨਾ ਇਕ ਉਹ ਬੀਜ ਹੈ ਜੋ ਸਭ ਕਾਲਾਂ ਵਿਚ ਸਭ ਜੀਵਾਂ ਨੂੰ
ਵਾਪਰ ਕੇ ਜਨਮ ਮਰਨ ਦੇ ਚੱਕਰ ਵਿਚ ਪਾਉਂਦੀ ਆਈ ਹੈ।
ਵਾਪਰ ਕੇ ਜਨਮ ਮਰਨ ਦੇ ਚੱਕਰ ਵਿਚ ਪਾਉਂਦੀ ਆਈ ਹੈ।
38. ஊழ் · Fate
ஊழிற் பெருவலி யாவுள மற்றொன்றுசூழினுந் தான்முந் துறும்.
ਭਾਗਾਂ ਤੋਂ ਵਧ ਕੇ ਹੋਰ ਕਿਹੜੀ ਸ਼ਕਤੀ ਹੈ? ਕੋਈ ਦੂਜੀ ਸ਼ਕਤੀ ਇਸ ਨੂੰ ਰੋਕਣ ਦਾ ਯਤਨ ਵੀ ਕਰੇ,
ਇਹ ਸ਼ਕਤੀਸ਼ਾਲੀ ਹੋਣ ਕਰਕੇ ਅੱਗੇ ਆ ਜਾਂਦੀ ਹੈ। ਪੋਰੁਟ੍ਪਾਲ੍ - ਅਰਥ-ਖੰਡ ਸ਼ਾਸਨ-ਪ੍ਰਕਰਣ - ਅਰਚਿਯਲ੍
ਇਹ ਸ਼ਕਤੀਸ਼ਾਲੀ ਹੋਣ ਕਰਕੇ ਅੱਗੇ ਆ ਜਾਂਦੀ ਹੈ। ਪੋਰੁਟ੍ਪਾਲ੍ - ਅਰਥ-ਖੰਡ ਸ਼ਾਸਨ-ਪ੍ਰਕਰਣ - ਅਰਚਿਯਲ੍
பொருட்பால் · Wealth
39. இறைமாட்சி · The Greatness of a King
முறைசெய்து காப்பாற்றும் மன்னவன் மக்கட்குஇறையென்று வைக்கப் படும்.
ਜੋ ਰਾਜਾ ਆਪਣੇ ਕਰਤਵਾਂ ਦਾ ਪਾਲਣ ਤੇ ਪਰਜਾ ਦੀ ਰਾਖੀ ਕਰਦਾ ਹੈ,
ਪਰਜਾ ਉਸ ਨੂੰ ਭਗਵਾਨ ਸਰੂਪ ਮੰਨਦੀ ਤੇ ਇੱਜ਼ਤ ਕਰਦੀ ਹੈ।
ਪਰਜਾ ਉਸ ਨੂੰ ਭਗਵਾਨ ਸਰੂਪ ਮੰਨਦੀ ਤੇ ਇੱਜ਼ਤ ਕਰਦੀ ਹੈ।
40. கல்வி · Learning
கற்க கசடறக் கற்பவை கற்றபின்நிற்க அதற்குத் தக.
ਸਿੱਖਣ ਯੋਗ ਗ੍ਰੰਥਾਂ ਦਾ ਸੰਸੇ-ਰਹਿਤ ਯੁਕਤੀ ਨਾਲ ਅਧਿਅਨ ਕਰ ਲੈਣਾ ਚਾਹੀਦਾ ਹੈ।
ਫਿਰ ਉਸ ਵਿਚਲੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਨੂੰ ਵੀ ਢਾਲਣਾ ਚਾਹੀਦਾ ਹੈ।
ਫਿਰ ਉਸ ਵਿਚਲੀਆਂ ਸਿੱਖਿਆਵਾਂ ਦੇ ਅਨੁਕੂਲ ਜੀਵਨ ਨੂੰ ਵੀ ਢਾਲਣਾ ਚਾਹੀਦਾ ਹੈ।
41. கல்லாமை · Ignorance
விலங்கொடு மக்கள் அனையர் இலங்குநூல்கற்றாரோடு ஏனை யவர்.
ਵਿਦਿਆ ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਵਿਦਵਾਨਾਂ ਦੇ ਸਾਹਮਣੇ ਅਨਪੜ੍ਹ ਦੀ ਉਹੀ ਸਥਿਤੀ ਹੁੰਦੀ ਹੈ ਜੋ ਮਨੁੱਖਾਂ ਦੇ ਸਾਹਮਣੇ ਪਸ਼ੂਆਂ ਦੀ ਹੁੰਦੀ ਹੈ। ਸੁਣਨਾ - ਕੇਲ਼੍ਵਿ
42. கேள்வி · Hearing
செல்வத்துட் செல்வஞ் செவிச்செல்வம் அச்செல்வம்செல்வத்து ளெல்லாந் தலை.
ਸੁਣਨ ਸ਼ਕਤੀ ਸਭ ਸੰਪਤੀਆਂ ਵਿਚੋਂ ਸ੍ਰੇਸ਼ਠ ਸੰਪਤੀ ਹੈ।
ਹੋਰ ਸਭ ਸੰਪਤੀਆਂ ਦੇ ਟਾਕਰੇ ਤੇ ਇਹ ਵਿਸਿਸ਼ਟ ਹੈ।
ਹੋਰ ਸਭ ਸੰਪਤੀਆਂ ਦੇ ਟਾਕਰੇ ਤੇ ਇਹ ਵਿਸਿਸ਼ਟ ਹੈ।
43. அறிவுடைமை · The Possession of Knowledge
எப்பொருள் யார்யார்வாய்க் கேட்பினும் அப்பொருள்மெய்ப்பொருள் காண்ப தறிவு.
ਕੋਈ ਗੱਲ ਚਾਹੇ ਕਿਸੇ ਦੇ ਮੂੰਹੋਂ ਸੁਣੋਂ (ਉਸ ਨੂੰ ਉਸੇ ਰੂਪ ਵਿਚ ਨਾ ਮੰਨ ਕੇ) ਉਸ ਵਿਚੋਂ
ਸਤਿ ਵਸਤੂ ਨੂੰ ਸਮਝਣਾ ਹੀ ਬੁੱਧੀ ਦਾ ਕਰਤਵ ਹੈ।
ਸਤਿ ਵਸਤੂ ਨੂੰ ਸਮਝਣਾ ਹੀ ਬੁੱਧੀ ਦਾ ਕਰਤਵ ਹੈ।
44. குற்றங்கடிதல் · The Correction of Faults
தன்குற்றம் நீக்கிப் பிறர்குற்றங் காண்கிற்பின்என்குற்ற மாகும் இறைக்கு?
ਜੋ ਸ਼ਾਸਕ ਦੂਜਿਆਂ ਦੇ ਦੋਸ਼ਾਂ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਆਪਣੇ
ਦੋਸ਼ਾਂ ਨੂੰ ਦੂਰ ਕਰ ਲਵੇ ਉਹ ਹਮੇਸ਼ਾ ਨਿਰਦੋਸ਼ ਰਹਿੰਦਾ ਹੈ।
ਦੋਸ਼ਾਂ ਨੂੰ ਦੂਰ ਕਰ ਲਵੇ ਉਹ ਹਮੇਸ਼ਾ ਨਿਰਦੋਸ਼ ਰਹਿੰਦਾ ਹੈ।
45. பெரியாரைத் துணைக்கோடல் · Seeking the Aid of Great Men
இடிப்பாரை இல்லாத ஏமரா மன்னன்கெடுப்பா ரிலானுங் கெடும்.
ਸੁਚੇਤ ਕਰਨ ਵਾਲੇ ਆਲੋਚਕ-ਮਿੱਤਰ ਤੇ ਮੰਤਰੀ ਜਿਸ ਸ਼ਾਸਕ ਦੇ ਪਾਸ ਨਹੀਂ ਹਨ ਉਹ ਸ਼ਾਸਕ ਆਪਣੇ ਆਪ ਅਧੋਗਤੀ ਵਲ ਚਲਾ ਜਾਂਦਾ ਹੈ,
ਉਸ ਨੂੰ ਨਸ਼ਟ ਕਰਨ ਲਈ ਕਿਸੇ ਬਾਹਰਲੇ ਸ਼ਤਰੂ ਦੀ ਆਵਸ਼ਕਤਾ ਨਹੀਂ।
ਉਸ ਨੂੰ ਨਸ਼ਟ ਕਰਨ ਲਈ ਕਿਸੇ ਬਾਹਰਲੇ ਸ਼ਤਰੂ ਦੀ ਆਵਸ਼ਕਤਾ ਨਹੀਂ।
46. சிற்றினம் சேராமை · Avoiding mean Associations
நிலத்தியல்பால் நீர்திரிந் தற்றாகும் மாந்தர்க்குஇனத்தியல்ப தாகும் அறிவு.
ਜਿਵੇਂ ਭੂਮੀ ਦੀ ਪ੍ਰਕਿਰਤੀ ਅਨੁਸਾਰ (ਉਸ ਵਿਚ ਵਗਣ ਵਾਲੇ) ਜਲ ਵਿਚ ਪਰਿਵਰਤਨ ਆ ਜਾਂਦਾ ਹੈ,
ਇਵੇਂ ਹੀ ਮਨੁੱਖ ਵੀ ਆਪਣੀ ਸੰਗਤ ਦੇ ਗੁਣਾਂ ਅਨੁਸਾਰ ਪਰਿਵਰਤਿਤ ਹੁੰਦਾ ਹੈ।
ਇਵੇਂ ਹੀ ਮਨੁੱਖ ਵੀ ਆਪਣੀ ਸੰਗਤ ਦੇ ਗੁਣਾਂ ਅਨੁਸਾਰ ਪਰਿਵਰਤਿਤ ਹੁੰਦਾ ਹੈ।
47. தெரிந்து செயல்வகை · Acting after due Consideration
எண்ணித் துணிக கருமம் துணிந்தபின்எண்ணுவம் என்பது இழுக்கு.
ਕਿਸੇ ਕੰਮ ਵਿਚ ਪੈਣ ਤੋਂ ਪਹਿਲਾਂ ਉਸ ਦੇ ਵੱਖ- ਪਹਿਲੂਆਂ ਬਾਰੇ
ਵਿਚਾਰ ਕਰਨੀ ਜ਼ਰੂਰੀ ਹੈ। ਕੰਮ ਸ਼ੁਰੂ ਕਰਨ ਤੋਂ ਪਿਛੋਂ ਉਸ ਬਾਰੇ ਵਿਚਾਰ ਕਰਨੀ ਬਿਰਥੀ ਹੈ।
ਵਿਚਾਰ ਕਰਨੀ ਜ਼ਰੂਰੀ ਹੈ। ਕੰਮ ਸ਼ੁਰੂ ਕਰਨ ਤੋਂ ਪਿਛੋਂ ਉਸ ਬਾਰੇ ਵਿਚਾਰ ਕਰਨੀ ਬਿਰਥੀ ਹੈ।
48. வலியறிதல் · The Knowledge of Power
வினைவலியும் தன்வலியும் மாற்றான் வலியும்துணைவலியும் தூக்கிச் செயல்.
ਕਿਸੇ ਕਾਰਜ (ਯੁੱਧ) ਨੂੰ ਆਰੰਭ ਕਰਨ ਤੋਂ ਪਹਿਲਾਂ (ਸ਼ਾਸਕ ਨੂੰ) ਉਸ ਕਾਰਜ ਦੇ ਬੋਝ, ਉਸ ਪ੍ਰਤੀ ਆਪਣੀ ਸਮਰੱਥਾ, ਸ਼ਤਰੂ ਦਾ ਬਲ,
ਉਸ ਦੇ ਆਪਣੇ ਮਿੱਤਰਾਂ ਦੀ ਸ਼ਕਤੀ ਆਦਿਕ ਨੂੰ ਭਲੀ ਭਾਂਤ ਜਾਂਚ ਲੈਣਾ ਚਾਹੀਦਾ ਹੈ। ਕੇਵਲ ਉਸ ਦੇ ਬਾਦ ਹੀ ਕਾਰਜ ਨੂੰ ਆਰੰਭ ਕਰਨਾ ਉਚਿਤ ਹੈ।
ਉਸ ਦੇ ਆਪਣੇ ਮਿੱਤਰਾਂ ਦੀ ਸ਼ਕਤੀ ਆਦਿਕ ਨੂੰ ਭਲੀ ਭਾਂਤ ਜਾਂਚ ਲੈਣਾ ਚਾਹੀਦਾ ਹੈ। ਕੇਵਲ ਉਸ ਦੇ ਬਾਦ ਹੀ ਕਾਰਜ ਨੂੰ ਆਰੰਭ ਕਰਨਾ ਉਚਿਤ ਹੈ।
49. காலமறிதல் · Knowing the fitting Time
கொக்கொக்க கூம்பும் பருவத்து மற்றதன்குத்தொக்க சீர்த்த இடத்து.
ਠੀਕ ਸਮਾਂ ਆਉਣ ਤਕ ਸੰਜਮ ਕਰਨਾ ਪਵੇ ਤਾਂ ਬਗ਼ਲੇ ਵਾਂਗ ਇਕਸਾਰ ਧੀਰਜ ਪੂਰਬਕ ਖੜੇ ਰਹਿਣਾ ਚਾਹੀਦਾ ਹੈ ਤੇ ਅਨੁਕੂਲ ਸਮਾਂ ਆਉਣ ’ਤੇ ਇਕ ਦਮ ਵਾਰ ਕਰ ਦੇਣਾ ਚਾਹੀਦਾ ਹੈ।
50. இடனறிதல் · Knowing the Place
நெடும்புனலுள் வெல்லும் முதலை அடும்புனலின்நீங்கின் அதனைப் பிற.
ਡੂੰਘੇ ਪਾਣੀ ਵਿਚ ਮਗਰ ਮੱਛ ਵੱਡਾ ਸ਼ਕਤੀਸ਼ਾਲੀ ਹੁੰਦਾ ਹੈ ਪ੍ਰੰਤੂ ਪਾਣੀ ਤੋਂ ਬਾਹਰ
ਆ ਜਾਣ ਤੇ ਦੂਸਰੇ ਜੀਵ ਉਸ ਉਤੇ ਹਾਵੀ ਹੋ ਜਾਂਦੇ ਹਨ।
ਆ ਜਾਣ ਤੇ ਦੂਸਰੇ ਜੀਵ ਉਸ ਉਤੇ ਹਾਵੀ ਹੋ ਜਾਂਦੇ ਹਨ।
51. தெரிந்து தெளிதல் · Selection and Confidence
குணம்நாடிக் குற்றமும் நாடி அவற்றுள்மிகைநாடி மிக்க கொளல்.
ਕਿਸੇ ਵੀ ਵਿਅਕਤੀ ਦੇ ਗੁਣ ਤੇ ਦੋਸ਼ ਦੋਨਾਂ ਨੂੰ ਚੰਗੀ ਤਰ੍ਹਾਂ ਜਾਚਣ ਤੋਂ
ਪਿਛੋਂ ਹੀ ਉਸ ਦਾ ਮੁਲਿਅੰਕਣ ਕਰਨਾ ਚਾਹੀਦਾ ਹੈ।
ਪਿਛੋਂ ਹੀ ਉਸ ਦਾ ਮੁਲਿਅੰਕਣ ਕਰਨਾ ਚਾਹੀਦਾ ਹੈ।
52. தெரிந்து வினையாடல் · Selection and Employment
இதனை இதனால் இவன்முடிக்கும் என்றாய்ந்துஅதனை அவன்கண் விடல்.
ਕਿਸੇ ਕੰਮ ਨੂੰ ਕਿਸ ਭਾਂਤ, ਕਿਹੜੇ ਸਾਧਨਾਂ ਦੁਆਰਾ ਤੇ ਕਿਹੜਾ ਵਿਅਕਤੀ ਨਿਪੁੰਨਤਾ
ਸਹਿਤ ਸਿਰੇ ਚੜ੍ਹਾ ਸਕਦਾ ਹੈ, ਬਾਰੇ ਵਿਚਾਰ ਕਰਨ ਉਪਰੰਤ ਹੀ ਸੌਂਪਣਾ ਚਾਹੀਦਾ ਹੈ।
ਸਹਿਤ ਸਿਰੇ ਚੜ੍ਹਾ ਸਕਦਾ ਹੈ, ਬਾਰੇ ਵਿਚਾਰ ਕਰਨ ਉਪਰੰਤ ਹੀ ਸੌਂਪਣਾ ਚਾਹੀਦਾ ਹੈ।
53. சுற்றந் தழால் · Cherishing Kinsmen
காக்கை கரவா கரைந்துண்ணும் ஆக்கமும்அன்னநீ ரார்க்கே உள.
ਖਾਣ ਵਾਲੇ ਪਦਾਰਥ ਮਿਲਣ ਤੇ ਕਾਂ ਲੁਕਾਂਦੇ ਨਹੀਂ ਸਗੋਂ ਕਾਂ ਕਾਂ ਕਰਕੇ ਆਪਣੀ ਬਰਾਦਰੀ ਨਾਲ ਮਿਲ ਕੇ ਖਾਂਦੇ ਹਨ। ਅਜਿਹੇ ਸੁਭਾਅ ਵਾਲੇ ਵਿਅਕਤੀ ਦੀ ਸੰਪਤੀ ਸਥਾਈ ਰਹਿੰਦੀ ਹੈ।
54. பொச்சாவாமை · Unforgetfulness
முன்னுறக் காவாது இழுக்கியான் தன்பிழைபின்னூறு இரங்கி விடும்.
ਜੋ ਵਿਅਕਤੀ ਭਵਿੱਖ ਵਿਚ ਆ ਸਕਣ ਵਾਲੇ ਸੰਕਟਾਂ ਨਾਲ ਨਿਪਟਣ ਲਈ ਸਮੇਂ ਤੋਂ
ਪਹਿਲਾਂ ਪ੍ਰਬੰਧ ਨਹੀਂ ਕਰਦਾ ਉਸ ਨੂੰ ਆਪਣੀ ਭੁੱਲ ਉੱਤੇ ਬਾਅਦ ਵਿਚ ਪਛਤਾਣਾ ਪਵੇਗਾ।
ਪਹਿਲਾਂ ਪ੍ਰਬੰਧ ਨਹੀਂ ਕਰਦਾ ਉਸ ਨੂੰ ਆਪਣੀ ਭੁੱਲ ਉੱਤੇ ਬਾਅਦ ਵਿਚ ਪਛਤਾਣਾ ਪਵੇਗਾ।
55. செங்கோன்மை · The Right Sceptre
வானோக்கி வாழும் உலகெல்லாம் மன்னவன்கோல்நோக்கி வாழுங் குடி.
ਸਾਰਾ ਸੰਸਾਰ ਜੀਵਨ ਵਾਸਤੇ ਆਕਾਸ਼ ਵਲ ਮੀਂਹ ਲਈ ਤੱਕਦਾ ਹੈ, ਇਸੇ ਤਰ੍ਹਾਂ ਸਾਰੀ
ਪਰਜਾ ਰਾਜੇ ਪਾਸੋਂ ਚੰਗੇ ਸ਼ਾਸਨ ਦੀ ਆਸ ਰੱਖਦੀ ਹੈ।
ਪਰਜਾ ਰਾਜੇ ਪਾਸੋਂ ਚੰਗੇ ਸ਼ਾਸਨ ਦੀ ਆਸ ਰੱਖਦੀ ਹੈ।
56. கொடுங்கோன்மை · The Cruel Sceptre
அல்லற்பட்டு ஆற்றாது அழுதகண் ணீரன்றேசெல்வத்தைத் தேய்க்கும் படை
ਜਿਵੇਂ ਰੇਤੀ ਲੋਹੇ ਨੂੰ ਕੱਟ ਦੇਂਦੀ ਹੈ ਉਵੇਂ ਹੀ ਅਤਿਆਚਾਰਾਂ ਤੇ ਕਸ਼ਟਾਂ ਵਿਚੋਂ
ਨਿਕਲੇ ਪਰਜਾ ਦੇ ਹੰਝੂ ਰਾਜੇ ਦੀ ਸਫਲਤਾ ਨੂੰ ਖਤਮ ਕਰ ਦੇਂਦੇ ਹਨ।
ਨਿਕਲੇ ਪਰਜਾ ਦੇ ਹੰਝੂ ਰਾਜੇ ਦੀ ਸਫਲਤਾ ਨੂੰ ਖਤਮ ਕਰ ਦੇਂਦੇ ਹਨ।
57. வெருவந்த செய்யாமை · Absence of Terrorism
தக்காங்கு நாடித் தலைச்செல்லா வண்ணத்தால்ஒத்தாங்கு ஒறுப்பது வேந்து.
ਚੰਗਾ ਸ਼ਾਸਕ ਚੰਗੀ ਤਰ੍ਹਾਂ ਵਿਚਾਰ ਕਰਨ ਉਪਰੰਤ ਅਪਰਾਧੀ ਨੂੰ
ਉਚਿਤ ਦੰਡ ਦੇਂਦਾ ਹੈ ਤਾਂ ਜੋ ਅਪਰਾਧੀ ਦੁਬਾਰਾ ਉਹੀ ਅਪਰਾਧ ਨਾ ਕਰੇ।
ਉਚਿਤ ਦੰਡ ਦੇਂਦਾ ਹੈ ਤਾਂ ਜੋ ਅਪਰਾਧੀ ਦੁਬਾਰਾ ਉਹੀ ਅਪਰਾਧ ਨਾ ਕਰੇ।
58. கண்ணோட்டம் · Benignity
பெயக்கண்டும் நஞ்சுண் டமைவர் நயத்தக்கநாகரிகம் வேண்டு பவர்.
ਚੰਗੇ ਸ਼ਿਸ਼ਟਾਚਾਰ ਵਾਲਾ ਰਾਜਾ ਕਹਾਉਣ ਦੇ ਚਾਹਵਾਨ ਨੂੰ ਜੇ ਵੈਰ
ਭਾਵਨਾ ਨਾਲ ਜ਼ਹਿਰ ਵੀ ਦਿਤਾ ਜਾਵੇ ਤਾਂ ਪੀ ਜਾਵੇਗਾ।
ਭਾਵਨਾ ਨਾਲ ਜ਼ਹਿਰ ਵੀ ਦਿਤਾ ਜਾਵੇ ਤਾਂ ਪੀ ਜਾਵੇਗਾ।
59. ஒற்றாடல் · Detectives
ஒற்றும் உரைசான்ற நூலும் இவையிரண்டும்தெற்றென்க மன்னவன் கண்.
ਗੁਪਤ ਵਿਭਾਗ ਤੇ ਪ੍ਰਮਾਣਿਕ ਨੀਤੀ-ਗ੍ਰੰਥ ਇਹ ਦੋਵੇਂ
ਰਾਜੇ ਦੀਆਂ ਦੋ ਅੱਖਾਂ ਹੁੰਦੀਆਂ ਹਨ।
ਰਾਜੇ ਦੀਆਂ ਦੋ ਅੱਖਾਂ ਹੁੰਦੀਆਂ ਹਨ।
60. ஊக்கம் உடைமை · Energy
வெள்ளத் தனைய மலர்நீட்டம் மாந்தர்தம்உள்ளத் தனையது உயர்வு.
ਫੁੱਲ ਦੀ ਡੰਡੀ ਦੀ ਲੰਬਾਈ, ਜਿਤਨੇ ਡੂੰਘੇ ਪਾਣੀ ਵਿਚ ਉਹ ਉੱਗਿਆ ਹੁੰਦਾ ਹੈ,
ਦੇ ਅਨੁਸਾਰ ਹੁੰਦੀ ਹੈ। ਇਵੇਂ ਹੀ ਮਨੁੱਖ ਦੀ ਉੱਚਤਾ ਉਸ ਦੇ ਮਨ ਦੀ ਵਡਿੱਤਣ ਅਨੁਸਾਰ ਹੁੰਦੀ ਹੈ।
ਦੇ ਅਨੁਸਾਰ ਹੁੰਦੀ ਹੈ। ਇਵੇਂ ਹੀ ਮਨੁੱਖ ਦੀ ਉੱਚਤਾ ਉਸ ਦੇ ਮਨ ਦੀ ਵਡਿੱਤਣ ਅਨੁਸਾਰ ਹੁੰਦੀ ਹੈ।
61. மடி இன்மை · Unsluggishness
நெடுநீர் மறவி மடிதுயில் நான்கும்கெடுநீரார் காமக் கலன்.
ਆਲਸ, ਕੰਮ ਨੂੰ ਅਗੇ ਪਾਉਣ ਦੀ ਰੁਚੀ, ਭੁਲੱਕੜ ਸੁਭਾਅ ਤੇ ਨੀਂਦ ਇਹ ਚਾਰੋਂ ਬੁਧੀਹੀਣਾ ਦੀਆਂ
ਬੇੜੀਆਂ ਹਨ ਜੋ ਉਹਨਾਂ ਨੂੰ ਵਿਨਾਸ਼ ਦੇ ਮਾਰਗ ’ਤੇ ਲੈ ਜਾਂਦੀਆਂ ਹਨ।
ਬੇੜੀਆਂ ਹਨ ਜੋ ਉਹਨਾਂ ਨੂੰ ਵਿਨਾਸ਼ ਦੇ ਮਾਰਗ ’ਤੇ ਲੈ ਜਾਂਦੀਆਂ ਹਨ।
62. ஆள்வினை உடைமை · Manly Effort
அருமை உடைத்தென்று அசாவாமை வேண்டும்பெருமை முயற்சி தரும்.
ਕਿਸੇ ਵੀ ਕੰਮ ਨੂੰ ਅਸੰਭਵ ਮੰਨ ਕੇ ਪਿੱਛੇ ਨ ਹਟੋ। ਹਿੰਮਤ ਕਰਨ ਨਾਲ ਉਸ ਕਾਰਜ
ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
ਦੀ ਸਿੱਧੀ ਲਈ ਆਤਮ ਸ਼ਕਤੀ ਆਪਣੇ ਆਪ ਆ ਜਾਂਦੀ ਹੈ।
63. இடுக்கண் அழியாமை · Hopefulness in Trouble
இடுக்கண் வருங்கால் நகுக அதனைஅடுத்தூர்வது அஃதொப்ப தில்.
ਮੁਸੀਬਤਾਂ ਆਉਣ ਤੇ ਵੀ ਹੁਲਾਸ ਵਿਚ ਰਹੋ। ਸੰਕਟ ਤੋਂ ਪਾਰ ਲੰਘਣ ਲਈ
ਇਸ ਤੋਂ ਉੱਤਮ ਮਾਰਗ ਹੋਰ ਕੋਈ ਨਹੀਂ।
ਇਸ ਤੋਂ ਉੱਤਮ ਮਾਰਗ ਹੋਰ ਕੋਈ ਨਹੀਂ।
64. அமைச்சு · The Office of Minister of state
கருவியும் காலமும் செய்கையும் செய்யும்அருவினையும் மாண்டது அமைச்சு.
ਮੰਤਰੀ ਉਹੀ ਕਹਾਂਦਾ ਹੈ ਜੋ ਸਭ ਕੰਮਾਂ ਲਈ ਲੋੜੀਂਦੇ ਸਾਧਨਾਂ ਦਾ ਪਤਾ ਲਗਾ ਕੇ
ਉਚਿੱਤ ਸਮੇਂ ਦੀ ਚੋਣ ਕਰੇ ਤੇ ਵਿਧੀ ਪੂਰਬਕ ਕੰਮ ਆਰੰਭ ਕਰਕੇ ਉਸ ਨੂੰ ਸਿਰੇ ਚੜ੍ਹਾ ਸਕੇ।
ਉਚਿੱਤ ਸਮੇਂ ਦੀ ਚੋਣ ਕਰੇ ਤੇ ਵਿਧੀ ਪੂਰਬਕ ਕੰਮ ਆਰੰਭ ਕਰਕੇ ਉਸ ਨੂੰ ਸਿਰੇ ਚੜ੍ਹਾ ਸਕੇ।
65. சொல்வன்மை · Power of Speech
சொல்லுக சொல்லைப் பிறிதோர்சொல் அச்சொல்லைவெல்லுஞ்சொல் இன்மை அறிந்து.
ਆਪਣੀ ਗਲ ਕਹਿਣ ਤੋਂ ਪਹਿਲਾਂ ਇਹ ਗਲ ਸੁਨਿਸ਼ਚਿਤ ਕਰ ਲੈਣੀ ਚਾਹੀਦੀ ਹੈ
ਕਿ ਉਸ ਦੇ ਸ਼ਬਦਾਂ ਦਾ ਖੰਡਣ ਸੰਭਵ ਨਹੀਂ ਹੈ।
ਕਿ ਉਸ ਦੇ ਸ਼ਬਦਾਂ ਦਾ ਖੰਡਣ ਸੰਭਵ ਨਹੀਂ ਹੈ।
66. வினைத் தூய்மை · Purity in Action
ஈன்றாள் பசிகாண்பான் ஆயினுஞ் செய்யற்கசான்றோர் பழிக்கும் வினை.
ਮੰਤਰੀ ਨੂੰ ਆਪਣੀ ਮਾਂ ਨੂੰ ਭੁੱਖ ਨਾਲ ਪੀੜਤ ਵੇਖ ਕੇ ਵੀ ਨਿੰਦਤ ਕਾਰਜ
ਨਹੀਂ ਕਰਨਾ ਚਾਹੀਦਾ।
ਨਹੀਂ ਕਰਨਾ ਚਾਹੀਦਾ।
67. வினைத்திட்பம் · Power in Action
எண்ணிய எண்ணியாங்கு எய்துப எண்ணியார்திண்ணியர் ஆகப் பெறின்.
ਯੋਜਨਾ ਬਨਾਉਣ ਵਾਲਾ ਵਿਅਕਤੀ ਜੇ ਆਪਣੇ ਕੰਮ ਵਿਚ ਨਿਪੁੰਨ ਹੋਵੇ ਤਾਂ
ਮਿਥੇ ਅਨੁਸਾਰ ਕਾਰਜ ਸਿਰੇ ਚੜ੍ਹਦਾ ਹੈ।
ਮਿਥੇ ਅਨੁਸਾਰ ਕਾਰਜ ਸਿਰੇ ਚੜ੍ਹਦਾ ਹੈ।
68. வினை செயல்வகை · Modes of Action
தூங்குக தூங்கிச் செயற்பால தூங்கற்கதூங்காது செய்யும் வினை.
ਅਵੱਸ਼ਕ ਕੰਮਾਂ ਦੇ ਹਿੱਤ ਵਿਚ ਜਿਨ੍ਹਾਂ ਕੰਮਾਂ ਨੂੰ ਅੱਗੇ ਪਾਉਣਾ ਜ਼ਰੂਰੀ ਹੋਵੇ ਉਹਨਾਂ ਨੂੰ ਅੱਗੇ ਪਾਉਣਾ ਹੀ ਚੰਗਾ ਹੈ। ਜਿਨ੍ਹਾਂ ਕੰਮਾਂ ਨੂੰ ਤਤਕਾਲ ਕਰਨਾ ਚਾਹੀਦਾ ਹੈ ਉਹਨਾਂ ਵਿਚ ਢਿੱਲ ਮੱਠ ਕਰਨੀ ਉਚਿੱਤ ਨਹੀਂ ਹੈ।
69. தூது · The Envoy
இறுதி பயப்பினும் எஞ்சாது இறைவற்குஉறுதி பயப்பதாம் தூது.
ਉਹ ਰਾਜਦੂਤ ਸਫ਼ਲ ਹੈ ਜੋ ਆਪਣੇ ਪ੍ਰਾਣਾਂ ਦੀ ਚਿੰਤਾ ਕੀਤੇ ਬਿਨਾ,
ਸਾਹਸ ਪੂਰਬਕ ਆਪਣੇ ਰਾਜੇ ਦੇ ਹਿਤ ਲਈ ਪ੍ਰਯਤਨਸ਼ੀਲ ਰਹੇ।
ਸਾਹਸ ਪੂਰਬਕ ਆਪਣੇ ਰਾਜੇ ਦੇ ਹਿਤ ਲਈ ਪ੍ਰਯਤਨਸ਼ੀਲ ਰਹੇ।
70. மன்னரைச் சேர்ந்து ஒழுகல் · Conduct in the Presence of the King
அகலாது அணுகாது தீக்காய்வார் போல்கஇகல்வேந்தர்ச் சேர்ந்தொழுகு வார்.
ਜਿਸ ਤਰ੍ਹਾਂ ਅੱਗ ਸੇਕਣ ਵੇਲੇ ਨਾ ਉਸ ਦੇ ਬਹੁਤਾ ਨੇੜੇ ਤੇ ਨਾ ਹੀ ਬਹੁਤਾ ਦੂਰ
ਜਾਈਦਾ ਹੈ ਉਵੇਂ ਹੀ ਅਸਥਿਰ ਸੁਭਾ ਵਾਲੇ ਰਾਜੇ ਨਾਲ ਵਰਤਣਾ ਚਾਹੀਦਾ ਹੈ।
ਜਾਈਦਾ ਹੈ ਉਵੇਂ ਹੀ ਅਸਥਿਰ ਸੁਭਾ ਵਾਲੇ ਰਾਜੇ ਨਾਲ ਵਰਤਣਾ ਚਾਹੀਦਾ ਹੈ।
71. குறிப்பறிதல் · The Knowledge of Indications
அடுத்தது காட்டும் பளிங்குபோல் நெஞ்சம்கடுத்தது காட்டும் முகம்.
ਆਪਣੇ ਨੇੜੇ ਦੀਆਂ ਵਸਤੂਆਂ ਨੂੰ ਪ੍ਰਤਿਬਿੰਬਤ ਕਰਨ ਵਾਲੇ ਸ਼ੀਸ਼ੇ
ਵਾਂਗ ਹੀ ਚਿਹਰਾ ਮਨ ਦੇ ਭਾਵਾਂ ਨੂੰ ਸਪਸ਼ਟ ਭਾਂਤ ਪ੍ਰਗਟ ਕਰਦਾ ਹੈ।
ਵਾਂਗ ਹੀ ਚਿਹਰਾ ਮਨ ਦੇ ਭਾਵਾਂ ਨੂੰ ਸਪਸ਼ਟ ਭਾਂਤ ਪ੍ਰਗਟ ਕਰਦਾ ਹੈ।
72. அவை அறிதல் · The Knowledge of the Council Chamber
அவையறிந்து ஆராய்ந்து சொல்லுக சொல்லின்தொகையறிந்த தூய்மை யவர்.
ਸ਼ਬਦਾਂ ਦੀ ਠੀਕ ਵਰਤੋਂ ਦੇ ਗਿਆਤਾ ਵਕਤਾ, ਸ੍ਰੋਤਿਆਂ ਦੀ ਮਾਨਸਿਕ
ਸਥਿਤੀ ਨੂੰ ਸਮਝ ਕੇ ਉਸ ਅਨੁਸਾਰ ਭਾਸ਼ਨ ਦਿੰਦੇ ਹਨ।
ਸਥਿਤੀ ਨੂੰ ਸਮਝ ਕੇ ਉਸ ਅਨੁਸਾਰ ਭਾਸ਼ਨ ਦਿੰਦੇ ਹਨ।
73. அவை அஞ்சாமை · Not to dread the Council
கற்றாருள் கற்றார் எனப்படுவர் கற்றார்முன்கற்ற செலச்சொல்லு வார்.
ਪੜ੍ਹੇ ਲਿਖੇ ਲੋਕਾਂ ਦੀ ਸਭਾ ਵਿਚ ਆਪਣੇ ਗਿਆਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ
ਦੇ ਸਮਰੱਥ ਵਕਤਾ ਨੂੰ ਵਿਦਵਾਨਾਂ ਵਿਚ ਵਿਦਵਾਨ ਮੰਨਿਆ ਜਾਂਦਾ ਹੈ।
ਦੇ ਸਮਰੱਥ ਵਕਤਾ ਨੂੰ ਵਿਦਵਾਨਾਂ ਵਿਚ ਵਿਦਵਾਨ ਮੰਨਿਆ ਜਾਂਦਾ ਹੈ।
74. நாடு · The Land
பிணியின்மை செல்வம் விளைவின்பம் ஏமம்அணியென்ப நாட்டிற்கிவ் வைந்து.
ਅਰੋਗਤਾ, ਭਰਪੂਰ ਖਜ਼ਾਨਾ, ਉਪਜ-ਅਮੀਰੀ, ਸੁਖ ਸ਼ਾਂਤੀ ਤੇ ਸੁਰੱਖਿਆ-ਇਹ ਪੰਜੋ ਦੇਸ ਦੇ ਗਹਿਣੇ ਹਨ।
75. அரண் · The Fortification
மணிநீரும் மண்ணும் மலையும் அணிநிழற்காடும் உடைய தரண்.
ਹਮੇਸ਼ਾ ਵਗਦਾ ਪਾਣੀ, ਪੱਧਰੇ ਮੈਦਾਨ, ਪਹਾੜੀਆਂ ਤੇ ਸੰਘਣੇ ਜੰਗਲ ਇਹ ਸਾਰੇ
ਸਵੈ-ਰੱਖਿਆ ਲਈ ਕਿਲ੍ਹੇ ਸਮਾਨ ਹੁੰਦੇ ਹਨ।
ਸਵੈ-ਰੱਖਿਆ ਲਈ ਕਿਲ੍ਹੇ ਸਮਾਨ ਹੁੰਦੇ ਹਨ।
76. பொருள் செயல்வகை · Way of Accumulating Wealth
செய்க பொருளைச் செறுநர் செருக்கறுக்கும்எஃகதனிற் கூரிய தில்.
ਧੰਨ ਸੰਪਤੀ ਇਕੱਠੀ ਕਰੋ। ਸ਼ਤਰੂ ਦੇ ਹੰਕਾਰ ਨੂੰ ਮਿਟਾਣ ਲਈ ਧੰਨ ਤੋਂ
ਵਧ ਕੇ ਤਿੱਖਾ ਹਥਿਆਰ ਹੋਰ ਕੋਈ ਨਹੀਂ।
ਵਧ ਕੇ ਤਿੱਖਾ ਹਥਿਆਰ ਹੋਰ ਕੋਈ ਨਹੀਂ।
77. படை மாட்சி · The Excellence of an Army
மறமானம் மாண்ட வழிச்செலவு தேற்றம்எனநான்கே ஏமம் படைக்கு.
ਬਹਾਦਰੀ, ਸਵੈਮਾਨ, ਸਪਸ਼ਟ ਸੋਚਣੀ, ਪੂਰਬਲੇ ਇਤਿਹਾਸ ਵਿਚਲੇ ਯੁੱਧਾਂ ਬਾਰੇ ਸਪੱਸ਼ਟ
ਤੇ ਵਿਸਤ੍ਰਿਤ ਗਿਆਨ-ਇਹ ਚਾਰੋਂ ਕਿਸੇ ਵੀ ਸੈਨਾ ਦੇ ਉੱਤਮ ਗੁਣ ਹਨ।
ਤੇ ਵਿਸਤ੍ਰਿਤ ਗਿਆਨ-ਇਹ ਚਾਰੋਂ ਕਿਸੇ ਵੀ ਸੈਨਾ ਦੇ ਉੱਤਮ ਗੁਣ ਹਨ।
78. படைச் செருக்கு · Military Spirit
பேராண்மை என்ப தறுகண்ஒன் றுற்றக்கால்ஊராண்மை மற்றதன் எஃகு.
ਦੁਸ਼ਮਣ ਦਾ ਸਾਹਮਣਾ ਕਰਨ ਦੀ ਬੀਰਤਾ ਉੱਚ ਕੋਟੀ ਦੀ ਬਹਾਦਰੀ ਹੈ। ਪ੍ਰੰਤੂ ਸੰਕਟ ਦੀ ਸਥਿਤੀ ਵਿਚ ਸ਼ਤਰੂ ਦਾ ਭਲਾ ਕਰਨਾ ਕਿਤੇ ਵਧੇਰੇ ਬਹਾਦਰੀ ਦਾ ਪ੍ਰਗਟਾਵਾ ਕਰਨਾ ਹੈ।
79. நட்பு · Friendship
உடுக்கை இழந்தவன் கைபோல ஆங்கேஇடுக்கண் களைவதாம் நட்பு.
ਸਰੀਰ ਦਾ ਕੱਪੜਾ ਖੁਲ੍ਹ ਜਾਣ ’ਤੇ ਜਿਵੇਂ ਹੱਥ ਆਪਣੇ ਆਪ ਅਗੇ ਵੱਧ ਕੇ ਉਸ ਨੂੰ ਪਕੜ ਲੈਂਦਾ ਹੈ ਉਵੇਂ ਹੀ ਮਿੱਤਰ ਉਤੇ ਬਿਪਤਾ ਪੈਣ ’ਤੇ ਤੁਰੰਤ ਪਹੁੰਚ ਕੇ ਉਸ ਦੀ ਕਠਨਾਈ ਦੂਰ ਕਰਨਾ ਹੀ ਮਿੱਤਰਤਾ ਹੈ।
80. நட்பாராய்தல் · Investigation in forming Friendships
கேட்டினும் உண்டோர் உறுதி கிளைஞரைநீட்டி அளப்பதோர் கோல்.
ਸੰਕਟ ਦੀ ਘੜੀ ਵੀ ਇਕ ਪੱਖੋਂ ਚੰਗੀ ਹੈ ਕਿਉਂ ਜੋ ਇਹ ਫੁੱਟਾ ਹੈ ਜਿਸ ਨਾਲ
ਮਿੱਤਰਤਾ ਨੂੰ ਸਹੀ ਰੂਪ ਵਿਚ ਮਾਪ ਕੇ ਉਸ ਦੀ ਪਰਖ ਕੀਤੀ ਜਾ ਸਕਦੀ ਹੈ।
ਮਿੱਤਰਤਾ ਨੂੰ ਸਹੀ ਰੂਪ ਵਿਚ ਮਾਪ ਕੇ ਉਸ ਦੀ ਪਰਖ ਕੀਤੀ ਜਾ ਸਕਦੀ ਹੈ।
81. பழைமை · Familiarity
பழைமை எனப்படுவது யாதெனின் யாதும்கிழமையைக் கீழ்ந்திடா நட்பு.
ਨੇੜੇਪਨ ਦੇ ਅਧਿਕਾਰ ਨਾਲ (ਅਣ-ਉਚਿਤ) ਕੰਮ ਹੋ ਜਾਣ ’ਤੇ ਵੀ ਮਿੱਤਰਤਾ ਵਿਚ
ਕੋਈ ਅੰਤਰ ਨਾ ਆਏ, ਏਹੀ ਚਿਰ-ਸਥਾਈ ਮਿੱਤਰਤਾ ਦਾ ਲੱਛਣ ਹੈ।
ਕੋਈ ਅੰਤਰ ਨਾ ਆਏ, ਏਹੀ ਚਿਰ-ਸਥਾਈ ਮਿੱਤਰਤਾ ਦਾ ਲੱਛਣ ਹੈ।
82. தீ நட்பு · Evil Friendship
கனவினும் இன்னாது மன்னோ வினைவேறுசொல்வேறு பட்டார் தொடர்பு.
ਜਿਨ੍ਹਾਂ ਦੀ ਕਹਿਣੀ ਤੇ ਕਰਨੀ ਵਿਚ ਅੰਤਰ ਹੁੰਦਾ ਹੈ ਉਹਨਾਂ ਨਾਲ
ਮਿੱਤਰਤਾ, ਸੁਪਨੇ ਵਿਚ ਵੀ ਕਰਨੀ ਦੁਖਦਾਇਕ ਹੁੰਦੀ ਹੈ।
ਮਿੱਤਰਤਾ, ਸੁਪਨੇ ਵਿਚ ਵੀ ਕਰਨੀ ਦੁਖਦਾਇਕ ਹੁੰਦੀ ਹੈ।
83. கூடா நட்பு · Unreal Friendship
தொழுதகை யுள்ளும் படையொடுங்கும் ஒன்னார்அழுதகண் ணீரும் அனைத்து.
ਪ੍ਰਣਾਮ ਦੀ ਮੁਦ੍ਰਾ ਵਿਚ ਜੁੜੇ ਦੁਸ਼ਮਨ ਦੇ ਹੱਥਾਂ ਵਿਚ ਲੁਕਿਆ ਹੋਇਆ
ਸ਼ਸਤ੍ਰ ਹੋ ਸਕਦਾ ਹੈ। ਉਸ ਵਲੋਂ ਵਹਾਏ ਜਾਣ ਵਾਲੇ ਹੰਝੂਆਂ ਉਤੇ ਵੀ ਵਿਸ਼ਵਾਸ ਨਾ ਕਰੋ।
ਸ਼ਸਤ੍ਰ ਹੋ ਸਕਦਾ ਹੈ। ਉਸ ਵਲੋਂ ਵਹਾਏ ਜਾਣ ਵਾਲੇ ਹੰਝੂਆਂ ਉਤੇ ਵੀ ਵਿਸ਼ਵਾਸ ਨਾ ਕਰੋ।
84. பேதைமை · Folly
பேதைமை என்பதொன்று யாதெனின் ஏதங்கொண்டுஊதியம் போக விடல்.
ਲਾਭਦਾਇਕ ਕੰਮਾਂ ਨੂੰ ਤਿਆਗ ਕੇ ਹਾਨੀਦਾਇਕ ਕੰਮਾਂ ਨੂੰ
ਅਪਨਾਉਣਾ ਨਿਰੀ ਮੂਰਖਤਾ ਹੈ।
ਅਪਨਾਉਣਾ ਨਿਰੀ ਮੂਰਖਤਾ ਹੈ।
85. புல்லறிவாண்மை · Ignorance
உலகத்தார் உண்டென்பது இல்லென்பான் வையத்துஅலகையா வைக்கப் படும்.
ਸੰਸਾਰ ਵਿਚ ਬੁੱਧੀਵਾਨ ਜਿਨ੍ਹਾਂ ਤੱਥਾਂ ਦੀ ਅਸਲੀਅਤ ਉਤੇ ਵਿਸ਼ਵਾਸ਼ ਕਰਦੇ ਹਨ ਉਹਨਾਂ ਨੂੰ ਨੀਚ ਬੁੱਧੀ ਵਾਲਾ ਮੰਨਦਾ ਨਹੀਂ। ਇਸ ਕਾਰਨ ਉਸ ਨੂੰ ਮਨੁੱਖ ਦੇ ਸਰੀਰ ਵਿਚ ਭੂਤ-ਪ੍ਰੇਤ ਦੇ ਬਰਾਬਰ ਸਮਝਿਆ ਜਾਂਦਾ ਹੈ। ਪਰਾਇਆਪਨ - ਇਕਲ੍
86. இகல் · Hostility
இகலென்ப எல்லா உயிர்க்கும் பகலென்னும்பண்பின்மை பாரிக்கும் நோய்
ਪਰਾਇਆਪਨ ਇਕ ਅਜਿਹਾ ਅਣਚਾਹਿਆ ਰੋਗ ਹੈ
ਜਿਸ ਨਾਲ ਜੀਵਾਂ ਵਿਚ ਅਡਰੇਪਨ ਦੀ ਭਾਵਨਾ ਵਧਦੀ ਹੈ।
ਜਿਸ ਨਾਲ ਜੀਵਾਂ ਵਿਚ ਅਡਰੇਪਨ ਦੀ ਭਾਵਨਾ ਵਧਦੀ ਹੈ।
87. பகை மாட்சி · The Might of Hatred
வலியார்க்கு மாறேற்றல் ஓம்புக ஓம்பாமெலியார்மேல் மேக பகை.
ਆਪਣੇ ਆਪ ਤੋਂ ਤਕੜੇ ਨਾਲ ਦੁਸ਼ਮਣੀ ਕਰਕੇ ਉਸ ਨਾਲ ਟੱਕਰ ਨਹੀਂ ਲੈਣੀ ਚਾਹੀਦੀ। ਆਪਣੇ ਤੋਂ ਕਮਜ਼ੋਰ ਨਾਲ ਦੁਸ਼ਮਣੀ ਨੂੰ ਛੱਡੇ ਬਿਨਾਂ ਉਸ ਤੋਂ ਲਾਭ ਉਠਾਂਦੇ ਰਹਿਣਾ ਚਾਹੀਦਾ ਹੈ।
88. பகைத்திறம் தெரிதல் · Knowing the Quality of Hate
பகைஎன்னும் பண்பி லதனை ஒருவன்நகையேயும் வேண்டற்பாற்று அன்று.
ਦੁਸ਼ਮਣੀ ਇਕ ਘਿਰਨਿਤ ਬੁਰਾਈ ਹੈ ਜੋ
ਹਾਸੇ ਮਜ਼ਾਕ ਵਿਚ ਵੀ ਨਹੀਂ ਕਰਨੀ ਚਾਹੀਦੀ।
ਹਾਸੇ ਮਜ਼ਾਕ ਵਿਚ ਵੀ ਨਹੀਂ ਕਰਨੀ ਚਾਹੀਦੀ।
89. உட்பகை · Enmity within
உடம்பாடு இலாதவர் வாழ்க்கை குடங்கருள்பாம்போடு உடனுறைந் தற்று.
ਮਨ ਵਿਚ ਆਪਸੀ ਘ੍ਰਿਣਾ ਰੱਖਣ ਵਾਲੇ ਵਿਅਕਤੀਆਂ ਦੇ ਨਾਲ ਰਹਿਣਾ,
ਫ਼ਨੀਅਰ ਸੱਪ ਦੇ ਸਾਥ ਵਿਚ ਇਕ ਹੀ ਕੁਟੀਆ ਵਿਚ ਰਹਿਣ ਦੇ ਬਰਾਬਰ ਹੈ।
ਫ਼ਨੀਅਰ ਸੱਪ ਦੇ ਸਾਥ ਵਿਚ ਇਕ ਹੀ ਕੁਟੀਆ ਵਿਚ ਰਹਿਣ ਦੇ ਬਰਾਬਰ ਹੈ।
90. பெரியாரைப் பிழையாமை · Not Offending the Great
பெரியாரைப் பேணாது ஒழுகிற் பெரியாரால்பேரா இடும்பை தரும்.
ਸ਼ਕਤੀਸ਼ਾਲੀ (ਸ਼ਾਸਕ) ਪ੍ਰਤੀ ਨਿਰਾਦਰ ਭਰਪੂਰ ਵਰਤਾਓ ਕਰਨ ਨਾਲ ਉਸ ਵੱਲੋਂ
ਸਾਨੂੰ ਅਤਿਅੰਤ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ।
ਸਾਨੂੰ ਅਤਿਅੰਤ ਦੁੱਖਾਂ ਦਾ ਸਾਹਮਣਾ ਕਰਨਾ ਪਵੇਗਾ।
91. பெண்வழிச் சேறல் · Being led by Women
மனைவிழைவார் மாண்பயன் எய்தார் வினைவிழைவார்வேண்டாப் பொருளும் அது.
ਆਪਣੀਆਂ ਪਤਨੀਆਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਉੱਤਮ ਪ੍ਰਾਪਤੀਆਂ ਨਹੀਂ ਕਰ ਸਕਦੇ। ਕਰਤੱਵ ਪਾਲਣ ਦੀ ਇੱਛਾ ਰੱਖਣ ਵਾਲਿਆਂ ਲਈ ਇਹ ਉਪਯੋਗੀ ਨਹੀਂ।
92. வரைவின் மகளிர் · Wanton Women
அன்பின் விழையார் பொருள்விழையும் ஆய்தொடியார்இன்சொல் இழுக்குத் தரும்.
ਜਿਹੜੀਆਂ ਸੁੰਦਰੀਆਂ ਕੇਵਲ ਧੰਨ ਲਈ ਪ੍ਰੇਮ ਪ੍ਰਗਟਾਂਦੀਆਂ ਹਨ,
ਉਹਨਾਂ ਦੇ ਮਿੱਠੇ ਬਚਨ ਅੰਤ ਵਿਚ ਦੁੱਖ ਹੀ ਦੇਂਦੇ ਹਨ।
ਉਹਨਾਂ ਦੇ ਮਿੱਠੇ ਬਚਨ ਅੰਤ ਵਿਚ ਦੁੱਖ ਹੀ ਦੇਂਦੇ ਹਨ।
93. கள்ளுண்ணாமை · Not Drinking Palm-Wine
கள்ளுண்ணாப் போழ்திற் களித்தானைக் காணுங்கால்உள்ளான்கொல் உண்டதன் சோர்வு.
ਪਿਅੱਕੜ ਜਦੋਂ ਨਸ਼ੇ ਵਿਚ ਨਹੀਂ ਹੁੰਦਾ ਤਾਂ ਸ਼ਰਾਬੀ ਦੀ ਦਸ਼ਾ ਦੇਖਣ ਪਿਛੋਂ ਵੀ ਕੀਹ ਉਹ ਸ਼ਰਾਬ ਪੀ ਕੇ ਪੈਦਾ ਹੋਣ ਵਾਲੀ ਦੁਰਗਤੀ ਦੀ ਕਲਪਨਾ ਨਹੀਂ ਕਰ ਸਕਦਾ? ਜੂਆ - ਚੂਤੁ
94. சூது · Gambling
வேண்டற்க வென்றிடினும் சூதினை வென்றதூஉம்தூண்டிற்பொன் மீன்விழுங்கி அற்று.
ਜਿੱਤ ਪ੍ਰਾਪਤ ਕਰਨਾ ਸੰਭਵ ਹੋਣ ’ਤੇ ਵੀ ਜੂਆ ਖੇਡਣ ਦੀ ਇੱਛਾ ਮਨ ਵਿਚ ਨਾ ਲਿਆਓ। ਜੂਏ ਵਿਚ ਜਿੱਤੀ ਚੀਜ਼ ਉਸ ਕੰਡੇ ਵਾਂਗ ਹੈ ਜਿਸ ਨੂੰ ਮੱਛੀ ਖਾਣਾਂ ਸਮਝ ਕੇ ਨਿਗਲ ਜਾਂਦੀ ਹੈ।
95. மருந்து · Medicine
மாறுபாடு இல்லாத உண்டி மறுத்துண்ணின்ஊறுபாடு இல்லை உயிர்க்கு.
ਸਰੀਰ ਦੀ ਲੋੜ ਤੇ ਪ੍ਰਕਿਰਤੀ ਅਨੁਸਾਰ ਭੋਜਨ ਲੋੜੀਂਦੀ ਮਾਤ੍ਰਾ ਵਿਚ ਖਾਇਆ ਜਾਏ
ਤਾਂ ਸਰੀਰ ਨੂੰ ਕਸ਼ਟ ਦੇਣ ਵਾਲੇ ਰੋਗ ਹੀ ਉਤਪੰਨ ਨਹੀਂ ਹੋਣਗੇ।
ਤਾਂ ਸਰੀਰ ਨੂੰ ਕਸ਼ਟ ਦੇਣ ਵਾਲੇ ਰੋਗ ਹੀ ਉਤਪੰਨ ਨਹੀਂ ਹੋਣਗੇ।
96. குடிமை · Nobility
இற்பிறந்தார் கண்அல்லது இல்லை இயல்பாகச்செப்பமும் நாணும் ஒருங்கு.
ਮਨ, ਵਚਨ ਤੇ ਕਰਮ ਵਿਚ ਏਕਤਾ ਤੇ ਪਾਪੀ ਕੰਮਾਂ ਤੋਂ ਲੱਜਾ
ਚੰਗੇ ਖਾਨਦਾਨੀ ਲੋਕਾਂ ਨੂੰ ਛੱਡ ਕੇ ਹੋਰ ਕਿਸੇ ਵਿਚ ਨਹੀਂ ਹੁੰਦੀ।
ਚੰਗੇ ਖਾਨਦਾਨੀ ਲੋਕਾਂ ਨੂੰ ਛੱਡ ਕੇ ਹੋਰ ਕਿਸੇ ਵਿਚ ਨਹੀਂ ਹੁੰਦੀ।
97. மானம் · Honour
மயிர்நீப்பின் வாழாக் கவரிமா அன்னார்உயிர்நீப்பர் மானம் வரின்.
ਜਿਵੇਂ ਤਿੱਬਤ ਦਾ ਲੰਮੇ ਵਾਲਾਂ ਵਾਲਾ ਜੰਗਲੀ ਬਲਦ (ਯਾਕ) ਵਾਲ ਉਤਰਣ ਤੇ ਪ੍ਰਾਣ ਤਿਆਗ ਦੇਂਦਾ ਹੈ ਉਵੇਂ ਹੀ ਸਵੈ ਸਨਮਾਨੀ ਵਿਅਕਤੀ ਸਨਮਾਨ ਦੇ ਨਸ਼ਟ ਹੋਣ ਤੇ ਆਪਣੇ ਪ੍ਰਾਣ ਤਿਆਗ ਦੇਂਦਾ ਹੈ।
98. பெருமை · Greatness
பிறப்பொக்கும் எல்லா உயிர்க்கும் சிறப்பொவ்வாசெய்தொழில் வேற்றுமை யான்.
ਜਨਮ ਦੀ ਦ੍ਰਿਸ਼ਟੀ ਤੋਂ ਸਭ ਮਨੁੱਖ ਇਕੋ ਜਿਹੇ ਹੁੰਦੇ ਹਨ ਪ੍ਰੰਤੂ ਕਰਮਾਂ ਦੀ
ਭਿੰਨਤਾ ਕਾਰਨ ਉਹਨਾਂ ਦੇ ਗੁਣਾਂ ਵਿਚ ਭਿੰਨਤਾ ਆ ਜਾਂਦੀ ਹੈ।
ਭਿੰਨਤਾ ਕਾਰਨ ਉਹਨਾਂ ਦੇ ਗੁਣਾਂ ਵਿਚ ਭਿੰਨਤਾ ਆ ਜਾਂਦੀ ਹੈ।
99. சான்றாண்மை · Perfectness
ஆற்றுவார் ஆற்றல் பணிதல் அதுசான்றோர்மாற்றாரை மாற்றும் படை.
ਨਿਮਰਤਾ ਹੀ ਸ਼ਕਤੀਵਾਨਾਂ ਦੀ ਮਹਾਨ ਸ਼ਕਤੀ ਹੈ। ਇਹ
ਵਿਰੋਧੀਆਂ ਨੂੰ ਵੀ ਮਿੱਤਰ ਬਣਾ ਲੈਣ ਵਾਲਾ ਹਥਿਆਰ ਹੈ।
ਵਿਰੋਧੀਆਂ ਨੂੰ ਵੀ ਮਿੱਤਰ ਬਣਾ ਲੈਣ ਵਾਲਾ ਹਥਿਆਰ ਹੈ।
100. பண்புடைமை · Courtesy
அரம்போலும் கூர்மைய ரேனும் மரம்போல்வர்மக்கட்பண்பு இல்லா தவர்.
ਮਨੁੱਖੀ ਗੁਣਾਂ ਤੋਂ ਸੱਖਣਾ ਵਿਅਕਤੀ ਭਾਵਨਾਵਾਂ ਰਹਿਤ ਰੁੱਖ ਵਾਂਗ ਹੁੰਦਾ ਹੈ,
ਭਾਵੇਂ ਕਿ ਉਸ ਦੀ ਬੁੱਧੀ ਰੇਤੀ ਵਾਂਗ ਤਿੱਖੀ ਹੀ ਕਿਉਂ ਨਾ ਹੋਵੇ।
ਭਾਵੇਂ ਕਿ ਉਸ ਦੀ ਬੁੱਧੀ ਰੇਤੀ ਵਾਂਗ ਤਿੱਖੀ ਹੀ ਕਿਉਂ ਨਾ ਹੋਵੇ।
101. நன்றியில் செல்வம் · Wealth without Benefaction
வைத்தான்வாய் சான்ற பெரும்பொருள் அஃதுண்ணான்செத்தான் செயக்கிடந்தது இல்.
ਬੇਅੰਤ ਧੰਨ ਇਕੱਠਾ ਕਰਨ ਤੋਂ ਪਿਛੋਂ ਜੋ ਉਸ ਦਾ ਆਨੰਦ ਨਹੀਂ
ਲੈ ਸਕਦਾ ਉਸ ਦਾ ਜੀਵਨ ਮੁਰਦੇ ਸਮਾਨ ਹੈ।
ਲੈ ਸਕਦਾ ਉਸ ਦਾ ਜੀਵਨ ਮੁਰਦੇ ਸਮਾਨ ਹੈ।
102. நாணுடைமை · Shame
கருமத்தால் நாணுதல் நாணுத் திருநுதல்நல்லவர் நாணுப் பிற.
ਪਾਪ-ਕਰਮਾਂ ਤੋਂ ਡਰਨਾ ਹੀ ਸੱਚੀ ਲੱਜਾਸ਼ੀਲਤਾ ਹੈ। ਸੁਹਣੀ ਮੁਟਿਆਰ
ਦੀ ਸੁਭਾਵਕ ਲੱਜਾ ਕੁਝ ਹੋਰ ਹੀ ਹੁੰਦੀ ਹੈ।
ਦੀ ਸੁਭਾਵਕ ਲੱਜਾ ਕੁਝ ਹੋਰ ਹੀ ਹੁੰਦੀ ਹੈ।
103. குடிசெயல் வகை · The Way of Maintaining the Family
கருமம் செயஒருவன் கைதூவேன் என்னும்பெருமையின் பீடுடையது இல்.
ਕੁੱਲ ਦੇ ਕਲਿਆਣ ਲਈ ਆਪਣੇ ਫਰਜ਼ਾਂ ਤੋਂ ਮੈਂ ਕਦੇ ਵੀ ਪਿਛੇ ਨਹੀਂ ਹਟਾਂਗਾ
ਇਸ ਤੋਂ ਵਧ ਕੇ ਮਹਾਨ ਭਾਵਨਾ ਹੋਰ ਕੋਈ ਨਹੀਂ।
ਇਸ ਤੋਂ ਵਧ ਕੇ ਮਹਾਨ ਭਾਵਨਾ ਹੋਰ ਕੋਈ ਨਹੀਂ।
104. உழவு · Farming
சுழன்றும்ஏர்ப் பின்னது உலகம் அதனால்உழந்தும் உழவே தலை.
ਮਿਹਨਤ ਭਰਪੂਰ ਹੋਣ ’ਤੇ ਵੀ ਖੇਤੀਬਾੜੀ ਸਭ ਤੋਂ ਉੱਤਮ ਵਿਵਸਾਇ ਹੈ। ਹੋਰਨਾਂ ਵਿਵਸਾਇਆਂ ਪਿਛੇ ਘੁੰਮਣ ਵਾਲਿਆਂ ਨੂੰ ਵੀ ਵਾਸਤਵਿਕ ਰੂਪ ਵਿਚ ਆਸਰਾ ਦੇਣ ਵਾਲੀ ਖੇਤੀਬਾੜੀ ਹੀ ਹੈ।
105. நல்குரவு · Poverty
இன்மையின் இன்னாதது யாதெனின் இன்மையின்இன்மையே இன்னா தது.
ਜੇ ਪੁੱਛਿਆ ਜਾਏ ਕਿ ਗਰੀਬੀ ਦੇ ਸਮਾਨ ਦੁਖਦਾਈ ਵਸਤ ਕਿਹੜੀ ਹੈ,
ਤਾਂ ਉੱਤਰ ਮਿਲੇਗਾ, ਗਰੀਬੀ ਦੇ ਸਮਾਨ ਪੀੜਾ-ਦਾਇਕ ਗਰੀਬੀ ਹੀ ਹੈ।
ਤਾਂ ਉੱਤਰ ਮਿਲੇਗਾ, ਗਰੀਬੀ ਦੇ ਸਮਾਨ ਪੀੜਾ-ਦਾਇਕ ਗਰੀਬੀ ਹੀ ਹੈ।
106. இரவு · Mendicancy
இரக்க இரத்தக்கார்க் காணின் கரப்பின்அவர்பழி தம்பழி அன்று.
ਜੋ ਦੇਣ ਵਿਚ ਸਮਰੱਥ ਹੈ, ਅਜਿਹੇ ਵਿਅਕਤੀਆਂ ਤੋਂ ਮੰਗਣ ਵਿਚ ਕੋਈ ਬੁਰਾਈ ਨਹੀਂ ਹੈ। ਪਰ ਜੇ ਉਹ ਨਾਂਹ ਕਰ ਦੇਣ ਤਾਂ ਇਸ ਵਿਚ ਦੋਸ਼ ਉਹਨਾਂ ਦਾ ਹੈ, ਮੰਗਣ ਵਾਲੇ ਦਾ ਨਹੀਂ।
107. இரவச்சம் · The Dread of Mendicancy
இரந்தும் உயிர்வாழ்தல் வேண்டின் பரந்துகெடுக உலகியற்றி யான்.
ਜੇ ਭਾਗਾਂ ਦੇ ਵਿਧਾਤਾ ਨੇ ਅਜਿਹਾ ਵਿਧਾਨ ਬਣਾਇਆ ਹੈ ਕਿ ਮਨੁੱਖ ਮੰਗ ਕੇ ਹੀ ਜੀਵਨ-ਨਿਰਬਾਹ ਕਰੇ ਤਾਂ ਅਜਿਹਾ ਵਿਧਾਤਾ ਆਪ ਇਸੇ ਤਰ੍ਹਾਂ ਮੰਗਦਾ ਹੋਇਆ ਮਾਰਾ ਮਾਰਾ ਫਿਰੇ ਤੇ ਨਸ਼ਟ ਹੋ ਜਾਏ।
108. கயமை · Baseness
மக்களே போல்வர் கயவர் அவரன்னஒப்பாரி யாங்கண்ட தில்.
ਨੀਚ-ਕਮੀਨੇ ਮਨੁੱਖ ਸ਼ਕਲ ਸੂਰਤ ਤੋਂ ਆਮ ਮਨੁੱਖਾਂ ਵਾਂਗ ਹੀ ਹੁੰਦੇ ਹਨ
ਉਹਨਾਂ ਦੀ ਇਹ ਸਮਾਨਤਾ ਹੋਰ ਕਿਸੇ (ਜੀਵ ਜੰਤੂ) ਨਾਲ ਨਹੀਂ ਹੁੰਦੀ।
ਉਹਨਾਂ ਦੀ ਇਹ ਸਮਾਨਤਾ ਹੋਰ ਕਿਸੇ (ਜੀਵ ਜੰਤੂ) ਨਾਲ ਨਹੀਂ ਹੁੰਦੀ।
ਅਨੁਵਾਦ © ਕੇਂਦਰੀ ਸ਼ਾਸਤਰੀ ਤਮਿਲ ਸੰਸਥਾਨ, ਚੇਨਈ · CC BY 4.0 · 22 ਭਾਸ਼ਾਵਾਂ ਵਿੱਚ ਤਿਰੁੱਕੁਰਲ





